ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਬੇਨਤੀ ਹੈ ਕਿ ਅੱਜ ਲੋੜ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਹਰੇਕ ਸਿੱਖ ਆਪਣੇ ਆਪ ਵਿਚ ਇਕ ਵਧੀਆ ਪ੍ਰਚਾਰਕ ਹੋਵੇ ! ਇਸ ਸਰੱਬਤ ਦੇ ਭਲੇ ਦੇ ਸੰਦੇਸ਼ ਨੂੰ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਗੁਰੂ ਸਾਹਿਬ ਜੀ ਦੇ ਸਿੱਖਾਂ ਦੀ ਬਣਦੀ ਹੈ। ਇਸ ਧੁਰ ਕੀ ਬਾਣੀ ਦੇ ਸੰਦੇਸ਼ ਨੂੰ ਵਿਸ਼ਵ ਵਿਚ ਫੈਲਾਉਣਾ ਇਸ ਲਈ ਜਰੂਰੀ ਹੈ ਕਿਉਕਿ ਇਸ ਵਿਚ ਜੋ ਸੰਦੇਸ਼ ਹੈ ਉਹ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਕੇ ਆਪਸੀ ਪਿਆਰ , ਭਾਈਚਾਰਾ ਅਤੇ ਸਾਂਝੀਵਾਲਤਾ,ਸਹੀ ਜੀਵਨ ਜਾਂਚ ,ਸੱਚੀ ਸੁੱਚੀ ਕਿਰਤ,ਵੰਡ ਛੱਕਣਾ ,ਦੁਖੀਆਂ ਦਾ ਦਰਦ ਵੰਡਾਉਣਾ , ਲੋੜਵੰਦਾ ਦੀ ਮਦਦ ਕਰਨਾ ਸਿਖਾਉਂਦਾ ਹੈ । ਜਿਸ ਜੀਵ ਨੇ ਵੀ ਇਸ ਗੁਰੂਆਂ /ਭਗਤਾਂ ਦੀ ਧੁਰ ਕੀ ਬਾਣੀ ਨਾਲ ਆਪਣੀ ਰਸਨਾ ਪਵਿੱਤਰ ਕੀਤੀ ਹੈ ਉਸ ਨੂੰ ਇਹ ਸੰਸਾਰ ਉਸ ਇਕ ਪਰਮੇਸ਼ਵਰ ਦਾ ਪਰਿਵਾਰ ਨਜਰ ਆਇਆ ਹੈ ਅਤੇ ਉਸ ਦੀ ਦਵੈਸ਼ ਭਾਵਨਾ ਸਦਾ ਲਈ ਖਤਮ ਹੋ ਗਈ ! ਇਸ ਧੁਰ ਕੀ ਬਾਣੀ ਵਿਚ ਇਤਨੀ ਵੱਡੀ ਤਾਸੀਰ ਹੈ ਕਿ ਇਹ ਵਿਸ਼ਵ ਸਾਂਤੀ ਪੈਦਾ ਕਰ ਸਕਦੀ ਹੈ । ਬਸ ਜਰੂਰਤ ਹੈ ਇਸਦਾ ਸੰਦੇਸ਼ ਘਰ-ਘਰ ਵਿਚ ਪਹੁੰਚੇ ।
© 2017 Guru Panth Sewa . All rights reserved | Design by IT Kruze