ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ।।
ਗੁਰੂ ਨਾਨਕ ਪਾਤਸ਼ਾਹ ਜੀ ਦੇ ਵੰਡ ਕੇ ਛਕੋ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਗੁਰੂ ਪੰਥ ਸੇਵਾ ਸੰਸਥਾ ਵੱਲੋਂ ਇਕ ਯਤਨ ਕੀਤਾ ਗਿਆ ਹੈਕਿ ਉਹਨਾਂ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਦੀ ਬਾਂਹ ਫੜਨ ਲਈ ਕੋਈ ਅੱਗੇ ਨਹੀ ਆ ਰਿਹਾ । ਕੋਈ ਬਾਂਹ ਫੜਦਾ ਵੀ ਹੈ ਤਾਂ ਪਹਿਲਾਂ ਧਰਮ ਪਰਿਵਰਤਨ ਲਈ ਪ੍ਰੇਰਿਤ ਕਰਦਾ ਹੈ ।ਅਜ ਜਿਥੇ ਗੂੰਗੀਆਂ ਬੋਲੀਆਂ ਸਰਕਾਰਾਂ ਨੂੰ ਆਪਣੀਆਂ ਕੁਰਸੀਆਂ ਤੋਂ ਇਲਾਵਾ ਹੋਰ ਕੁਝ ਨਜਰ ਨਹੀਂ ਆਉਂਦਾ ਉਥੇ ਕੁਝ ਧਨਾਢ ਸ਼ਰਧਾਲੂ ਸਿਰਫ ਡੇਰੇਦਾਰਾਂ ਦੀਆਂ ਹੀ ਜੇਬਾਂ ਭਰ ਰਹੇ ਹਨ ਗੁਰੂ ਪੰਥ "ਸੇਵਾ ਸੰਸਥਾ "ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸੰਗਤਾ ਦੀ ਦਸ਼ਵੰਧ ਦੀ ਮਾਇਆ ਲੋੜਵੰਦਾਂ ਤੱਕ ਪਹੁੰਚਾਈ ਜਾਵੇ ਜਿਸ ਵਿੱਚ ਸੰਗਤ ਲੋੜਵੰਦ ਪਰਿਵਾਰਾਂ ਨਾਲ ਸਿੱਧੇ ਸੰਪਰਕ ਚ ਰਹਿ ਸ਼ਕ ਦੀ ਹੈ ਸੰਸ਼ਥਾ ਦੁਆਰਾ ਹੁਸ਼ਿਆਰ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦਿੱਤਾ ਜਾਂਦਾ ਹੈ ਛੋਟੇ ਰੋਜ਼ਗਾਰ ਸੂਰੁ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ । ਨਾਲ ਹੀ ਦੂਰ ਦੁਰਾਡੇ ਥਾਵਾਂ ਤੇ ਜਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਚਣ 'ਫੋਕੇ ਰਸ਼ਮ-ਰਿਵਾਜ਼ਾ ਤੋਂ ਬਚਣ ,ਨਾਮ ਜਪਣ ,ਕਿਰਤ ਕਰਨ,ਵੰਡ ਕੇ ਛਕਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।
ਇਸ ਦੇ ਨਾਲ ਹੀ ਲੋਕਾਈ ਨੂੰ ਪ੍ਰੇਰਿਆ ਜਾਂਦਾ ਹੈ ਕਿ ਡੇਰਿਆਂ ਤੇ ,ਬਿਲਡਿੰਗਾਂ ਤੇ ,ਬੇਲੋੜੀਆ ਸ਼ੇਵਾਵਾ ਤੇ ਖਰਚਾ ਕਰਨ ਦੀ ਬਜਾਏ ਲੋੜਵੰਦਾਂ ਦੀ ਮਦਦ ਕਰੋ ।ਇਹ ਪ੍ਰਚਾਰਕ ਸਮਾਜ ਨੂੰ ਇਕ ਦੂਜੇ ਨਾਲ ਮਿਲ ਕੇ ਰਹਿਣ ਲਈ ਪ੍ਰੇਰਦੇ ਹਨ ਤਾਂ ਜੋ ਸਮਾਜ ਵਿੱਚ ਬੁਰਾਈਆਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ । ਨੋਜਵਾਨ ਬਚਿਆਂ ਨੂੰ ਇਕੱਠੇ ਕਰਕੇ ਕੇਸਾਂ ਦੀ ਮਹੱਤਤਾ ,ਅਮ੍ਰਿਤ ਛਕਣ ,ਗੁਰੂ ਦੇ ਸਿੰਘ ਸਜ ਕੇ ,ਗੁਰੂ ਜੀ ਦੇ ਪੁੱਤਰ ਬਣਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ । ਭਾਣੇ ਵਿੱਚ ਰਹਿਣਾ ਦਸਿਆ ਜਾਂਦਾ ਹੈ । ਗੁਰੂਦੁਆਰੇ ਦੇ ਗ੍ਰੰਥੀ ਸਿੰਘ ਨੂੰ ਮਿਲ ਕੇ ਕਿਹਾ ਜਾਂਦਾ ਹੈ ਕਿ ਸੰਗਤਾਂ ਨੂੰ ਸਹਿਜ ਪਾਠ ਕਰਨ ਲਈ ਪ੍ਰੇਰਿਤ ਕਰੋ ਤਾਂ ਜੋ ਹਰ ਛੋਟੇ ਵਡੇ ਪ੍ਰਾਣੀ ਗੁਰੂ ਚਰਨੀਂ ਲਗ ਸਕੇ । ਇਹ ਬਹੁਤ ਵਧੀਆ ਉਪਰਾਲਾ ਹੈ ਸੰਗਤ ਨੂੰ ਗੁਰੂ ਸਿੱਖੀ ਨਾਲ ਜੋੜਨ ਦਾ । ਬੱਚੇ ਬਚੀਆਂ ਨੂੰ ਕਿਹਾ ਜਾਂਦਾ ਹੈ ਕਿ ਵਿਆਹ ਸਾਦੀਆਂ ਉਤੇ ਬੇਲੋੜੇ ਖਰਚੇ ਨਾਲ ਕਰੋ ਤਾਂਕਿ ਗਰੀਬ ਪਰਿਵਾਰ ਵੀ ਆਪਣੇ ਬੱਚਿਆਂ ਦਾ ਵਿਆਹ ਅਸਾਨੀ ਨਾਲ਼ ਕਰ ਸਕਣ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
© 2017 Guru Panth Sewa . All rights reserved | Design by IT Kruze